Tuesday, June 4, 2019

ਆਉਂਦੀ ਦਿਵਾਲੀ


ਸੋਚ ਰਿਹਾ ਇਸ ਵਾਰ ਦਿਵਾਲੀ ਨਵੇਂ ਤਰੀਕੇ ਨਾਲ ਮਨਾਵਾਂ l
ਨਾ ਕਿਸੇ ਨੂੰ ਮਿਠਾਈ ਵੰਡਾ ਅਤੇ ਨਾ ਹੀ ਦੀਵਾ ਜਗਾਵਾਂ l
ਨਾ ਕਿਸੇ ਦੇਵਤੇ ਨੂੰ ਪੂਜਾ ਅਤੇ ਨਾ ਹੀ ਲੱਛਮੀ ਮਨਾਵਾਂ l
ਨਾ ਤਾਂ ਪਾਵਾਂ ਨਵੇਂ ਕੱਪੜੇ ਅਤੇ ਨਾ ਘਰ ਕਲੀ ਕਰਾਵਾਂ l
ਨਾ ਪਟਾਕੇ ਨਾ ਫੁਲਚੜੀ ਅਤੇ ਨਾ ਹੀ ਚੱਕਰੀ ਘੁੰਮਾਵਾਂ l
ਕਿਉਂ ਨਾ ਲੱਛਮੀ ਦੀ ਥਾਂ ਗਰੀਬ ਬੱਚਿਆਂ ਨੂੰ ਘਰ ਆਪਣੇ ਬੁਲਾਵਾਂ l
ਛੋਟੇ ਛੋਟੇ ਬਾਲਾਂ ਨਾਲ ਖੇਡ ਖੇਡ ਉਹਨਾਂ ਦਾ ਜੀ ਪ੍ਰਚਾਵਾਂ l
ਲਾ ਕੇ ਬੂਟੇ ਖੁਸ਼ੀਆਂ ਵਾਲੇ 'ਨੁਦਰਤ' ਛਾਂ ਠੰਡੀ ਸੋ ਜਾਵਾਂ l

Tuesday, March 22, 2016

ਓ ਕੇਹ੍ਨ੍ਦੀ ਸੀ ਬੂਹੇ ਬਾਰੀਆਂ ਤੇ ਨਾਲੇ ਕੰਧਾ ਟੱਪ ਕੇ ਮੈਂ ਆਵਾਂਗੀ ਹਵਾ ਬਣ ਕੇ
ਤੇ ਮੈਂ ਕੇਹਂਦਾ ਸੀ ਕਿ ਤੂੰ ਸਾਡੇ ਘਰ ਦੀ ਇਜ੍ਜ਼ਤ ਬਣਨਾ
ਲੈ ਕੇ ਆਊਂਗਾ ਮੈਂ ਤੇਨੂੰ ਤੇਰੇ ਘਰ ਦੇ ਦਰਵਾਜੇ ਚੋ ਗਾਜੇ ਬਾਜੇ ਨਾਲ l

ਓ ਕੇਹ੍ਨ੍ਦੀ ਸੀ ਕੰਢੇ ਲੱਗ ਜਾਵਾਗੀਂ ਕੱਚਾ ਘੜਾ ਬਣ ਕੇ
ਤੇ ਮੈਂ ਕੇਹਂਦਾ ਸੀ ਕਿ ਪੱਕੀਆਂ ਪ੍ਰੀਤਾਂ ਵਾਲੇ ਪੱਕੇ ਇਰਾਦੇਆਂ ਨਾਲ ਕੰਢੇ ਲਗਦੇ ਨੇ
ਤੂੰ ਕਾਹਨੂੰ ਕਰਦੀ ਹੈ ਫਿਕ਼ਰ ਕੱਚੇ ਘੜੇ ਦਾ l

ਓ ਕੇਹ੍ਨ੍ਦੀ ਸੀ ਮੁਕਾਦਰਾਂ ਦੇ ਲੇਖੇ ਕਦੀ ਮਿੱਟ ਨਹੀਂ ਸਕਦੇ
ਰੱਬ ਨੇ ਬਣਾਇਆ ਓਹਨੂ ਮੇਰੇ ਲਈ
ਓਹਦੇ ਮੱਥੇ ਮੇਰਾ ਨਾਮ ਲਿਖ ਕੇ
ਤੇ ਮੈਂ ਆਪਨੇ ਹੱਥ ਜੋੜ ਕੇ ਚੰਨ ਬਣਾ ਕੇ ਸੋਚਦਾ
ਕਿ ਮੇਰੇ ਹੱਥ ਦਾ ਚੰਨ ਉਸ ਚੰਨ ਨੂੰ ਮੇਰਾ ਬਣਾ ਦੇਵੇਗਾ l

ਓ ਕੇਹ੍ਨ੍ਦੀ ਸੀ ਬਾਜ਼ੀ ਇਸ਼੍ਕ਼ੇ ਦੀ ਜਿੱਤ ਲਵੇਗੀ ਰੱਬ ਤੋ ਦੁਆ ਮੰਗ ਕੇ
ਤੇ ਮੈਨੂੰ ਭਰੋਸਾ ਸੀ ਉਸਤੇ ਤੇ ਉਸਦੀ ਦੁਆ ਤੇ ਸੋ ਰੱਬ ਤੋ ਕਦੀ ਓਹਨੂੰ ਮੰਗੇਯਾ ਨਾ l

ਨਾ ਮੈਂ ਓਹਨੂੰ ਕੰਧਾਂ ਟੱਪਨ ਦਿਤੀਆਂ
ਨਾ ਹੀ ਓ ਕਦੇ ਕੱਚੇ ਘੜੇ ਤੇ ਤਰੀ
ਤੇ ਨਾ ਹੀ ਅਸੀਂ ਇਸ਼੍ਕ਼ੇ ਦੀ ਬਾਜੀ ਜਿੱਤੀ l

ਯਕੀਨ ਤਾਂ ਮੈਨੂੰ ਅੱਜ ਵੀ ਹੈ ਕਿ  ਰੱਬ ਤੋ ਦੁਆ ਤਾਂ ਓਹਨੇ ਮੰਗੀ ਹੋਣੀ ਹੈ
ਪਰ ਸ਼ਾਯਦ ਕਿਸੇ ਹੋਰ ਦੀ ਦੁਆ ਉਸਦੀ ਦੁਆ ਤੋ ਵੀ ਵੱਡੀ ਸੀ
ਨਾਲੇ ਸਾਰੀਆਂ ਕਹਾਣੀਆਂ ਅਮਰ ਕਹਾਣੀਆਂ ਨਹੀਂ ਬਣ ਪਾਂਦੀਆਂ
ਟੀਸ ਤਾਂ ਚਾਹੇ ਸਾਰੀਆਂ ਛੱਡ ਜਾਂਦੀਆਂ


Friday, August 9, 2013

Kalam- Bulle Shah

 
 ਛੱਡ ਝੂਠ ਭਰਮ ਦੀ ਬਸਤੀ ਨੂੰ,
ਕਰ ਇਸ਼੍ਕ਼ ਦੀ ਕਾਇਮ ਮਸਤੀ ਨੂੰ,
ਗਏ ਪਹੁੰਚ ਸਜਣ ਦੀ ਹਸਤੀ ਨੂੰ,
ਜਿਹੜੇ ਹੋ ਗਏ ਸੁਮੁਨ-ਬੁਕਮੁੰਨਵ-ਉਮ੍ਯੁਨ l
ਨਾ ਤੇਰਾ ਏ ਨਾ ਮੇਰਾ ਏ
ਜਗ ਫਾਨੀ ਝਗੜਾ ਝੇੜਾ ਏ
ਬਿਨਾ ਮੁਰ੍ਸ਼ਦ ਰਹਿਬਰ ਕਿਹੜਾ ਏ,
ਪ੍ੜ-ਫ਼ਜ-ਰੂਨੀ-ਅਜ਼-ਕੁਰ-ਕੁਨ l
 
 

Monday, August 5, 2013

ਟੱਪੇ- ਬ੍ਹਾਲੋ ਮਾਹੀਆ

ਚੰਨ ਬੱਦਲਾਂ 'ਚ ਆ ਨੀ ਗਿਆ
ਕੱਚਿਆਂ ਨੇ ਕੱਚ ਕੀਤਾ ਸਾਡੇ ਪੱਕੇ ਨੂੰ ਵਟਾ ਨੀ ਗਿਆ l

ਸਾਡਾ ਇਸ਼੍ਕ਼ ਅਜੀਬ ਹੋਵੇ
ਅੱਖੀਆਂ ਓਹੀਓ ਰਖੀਏ ਭਾਵੇਂ ਯਾਰ ਗਰੀਬ ਹੋਵੇ l

ਵੇ ਤੰਦੂਰੀ ਤਾਯੀ ਹੋਈ ਏ
ਖਸਮਾਂ ਨੂੰ ਖਾਣ ਰੋਟੀਆਂ ਚਿੱਠੀ ਮਾਹੀਏ ਦੀ ਆਈ ਹੋਈ ਏ ।

ਸੜਕੇ ਤੇ ਰੁੜ ਵੱਟਿਆ
ਬ੍ਹਾਲੋ ਦੀ ਜੰਜੀਰੀ ਟੁੱਟ ਗਈ ਹੱਥ ਲਾ ਕੇ ਕੀ ਖੱਟਿਆ ।

ਗੱਲ ਕਰ ਨਾ ਬਖੇੜੇ ਦੀ
ਤੇਰੇ ਬ੍ਹਾਜੋ ਚੰਨ ਮੱਖਣਾ ਹੈ ਨਹੀਂ ਰੋਣਕ ਵੇਹੜੇ ਦੀ ।

ਹੱਥ ਸੁਰਖ਼ ਬਟੇਰਾ ਨੀ
ਫਿਕ਼ਰ ਨਾ ਕਰ ਗੋਰੀਏ ਇਹ ਪਰਦੇਸੀ ਤੇਰਾ ਈ ।

ਰਾਵੀ ਵਿਚ ਅੰਬ ਤਰਦਾ
ਇਸ ਜੁਦਾਈ ਨਾਲੋ ਰੱਬ ਪੈਦਾ ਈ ਨਾ ਕਰਦਾ ।

ਮੇਰੇ ਹੱਥ ਦਿਆ ਵੇ ਕੰਗਨਾ
ਜਿੱਥੇ ਮੇਰਾ ਦਿਲ ਕਰਦਾ ਓਥੇ ਮਾਪੇਆਂ ਨੇ ਨਹੀਂ ਮੰਨਣਾ ।

ਨੀ ਤੂੰ ਚੜ੍ਹ ਗਈ ਡੋਲੀ ਨੀ
ਝੂਠੀਏ ਜ਼ੁਬਾਨ ਦੀਏ ਸਾਡੀ ਜਿੰਦ ਕਿਉਂ ਰੋਲੀ ਨੀ ।

ਅਣਹੋਣੀ ਹੋਈ ਮਾਹੀਆ
ਓ ਵੈਰੀਆਂ ਜ੍ਹੁਲਮ ਕੀਤੋ ਮੇਰਾ ਦੋਸ਼ ਨਾ ਕੋਈ ਮਾਹੀਆ ।

ਦਿਲੋਂ ਹੋਲ ਨਾ ਜਾਂਦਾ ਈ
ਤੇਰੇ ਬ੍ਹਾਜੋ ਚੰਨ ਮੱਖਣਾ ਵੇਹੜਾ ਵੱਡ ਵੱਡ ਖਾਂਦਾ ਈ ।

ਵੇ ਮਾਹੀਆ ਤੇਰੇ ਦੇਖਨ ਨੂੰ ਚੁੱਕ ਚਰਖਾ ਗਲੀ ਦੇ ਵਿਚ ਡਾਵਾ
ਲੋਕਾਂ ਭਾਣੇ ਮੈਂ ਕੱਟਦੀ ਤੰਦ ਤੇਰੀਆਂ ਯਾਦਾਂ ਦੇ ਪਾਵਾਂ l

ਸੋਨੇ ਦੀ ਇੱਟ ਮਾਹੀਆ
ਰੱਬ ਨੇ ਤੈਨੂੰ ਕਲਮ ਦਿਤੀ ਐਡਾ ਜੁਲਮ ਨਾ ਲਿੱਖ ਮਾਹੀਆ

ਸਾਡੀ ਮੰਨ ਲ਼ੈ ਸਲਾਹ ਮਾਹੀਆ
ਛੱਡ ਟਕਰਾਰਾਂ ਨੂੰ ਗੱਲ ਮੁੱਕਦੀ ਮੁਕਾ ਮਾਹੀਆ l

ਦੋ ਪੱਤਰ ਅਨਰਾਂ ਦੇ
ਸਾਡੀ ਗਲੀ ਲੰਘ ਮਾਹੀਆ ਦੁੱਖ ਮਿਟਣ ਬਿਮਾਰਾਂ ਦੇ l

Thursday, February 2, 2012

मौन मूकता



मैं
मूक रह कर भी 
शाश्वत सत्य 
कह जाता हूँ I
और वह 
पूरा शबदकोश पढ़ कर भी
कुछ नहीं समझते II

Thursday, September 15, 2011

ਸਮਰਪਣ!!

Image Credits: Gurdas Mann.com

ਉਸ 'ਰੰਝੇਟੇ' ਨੂੰ ਜੋ ਮਝੀਆਂ ਚਰਾਂਦਾ ਚਰਾਂਦਾ,
ਆਪਣੇ ਹਰੇਕ ਸਾਹ ਨਾਲ 'ਹੀਰ ਹੀਰ' ਸਿਮਰਦਾ ਜੋਗੀ ਹੋ ਗਿਆ I
ਉਸ  'ਮਿਰ੍ਜ੍ਹੇ' ਨੂੰ ਜੋ ਬੱਕੀ ਤੇ 'ਸਾਹਿਬਾ' ਪਰ੍ਣਾਉਣ ਗਿਆ,
ਕਿਸੇ ਦੇ ਧੋਖੇ ਦਾ ਸ਼ਿਕਾਰ ਹੋ ਤੀਰਾਂ ਦੀ ਸੇਜ਼ ਤੇ ਸੋ ਗਿਆ I 
ਉਸ  'ਮਹਿਵਾਲ'  ਨੂੰ  ਜੋ 'ਸੋਹਣੀ' ਦੇ ਗੱਲ 'ਚ ਬਾਹਵਾਂ ਪਾਉਣ ਦੀ ਥਾਂ,
ਝਨਾਂ ਦੀਆਂ ਲਹਿਰਾਂ ਨਾਲ ਗਲਵਕੜੀ ਪਾ ਬੈਠਾ I
ਉਸ 'ਫ਼ਰਹਾਦ' ਨੂੰ ਜੋ 'ਸ਼ੀਰੀ' ਨੂੰ ਦੁੱਧ 'ਚ ਨਹਿਲਾਉਣ ਖਾਤਿਰ,
ਪਹਾੜਾਂ ਨੂੰ ਚੀਰਦਾ ਚੀਰਦਾ ਪਹਾੜਾਂ 'ਚ ਹੀ ਦਫ਼ਨ ਹੋ ਗਿਆ I
ਤੇ ਹਰ ਉਸ ਆਸ਼ਿਕ ਤੇ ਉਸਦੇ ਸੱਚੇ ਸੁੱਚੇ ਪਿਆਰ ਨੂੰ,
ਜਿਸਦੀ ਪਿਆਰਗਾਥਾ 'ਵਾਰਿਸ' ਦੀ  ਅਣਹੋਂਦ ‘ਚ  ਲੋਕਗਾਥਾ  ਨਾ  ਬਣ  ਸਕੀ I

Monday, August 29, 2011

ਸੌਦਾ













ਦੁੱਖ ਇਕ ਹੋਰ ਮੈਨੂੰ ਉਧਾਰਾ ਦੇ ਜਾ  I
ਜੀਉਣ ਦਾ ਇਕ ਹੋਰ ਸਹਾਰਾ ਦੇ ਜਾ II
ਬਦਲੇ 'ਚ ਲੈ ਲਵੀਂ ਸਾਰੇ ਸੁਖ ਮੇਰੇ I
ਪਰ ਗਮ ਮੈਨੂੰ ਸਾਰੇ ਦਾ ਸਾਰਾ ਦੇ ਜਾ II
ਰੱਖ ਲਈ ਮਾਨ ਸਰੋਵਰ ਤੂੰ ਆਪਣੇ ਕੋਲ I 
ਪਾਣੀ ਆਪਣੀਆਂ ਅੱਖਾਂ ਦਾ ਖਾਰਾ ਦੇ ਜਾ II
ਸੁੱਖਾ ਦੀ ਮਿਠਾਸ ਤੋ ਮਨ ਭਰ ਗਿਆ ਹੁਣ I
ਬਿਰਹੋ ਦਾ ਦਰਦ ਕੋਈ ਕਰਾਰਾ ਦੇ ਜਾ II
ਤੇਰੇ ਬਿਨ ਜਿੰਦ ਮੇਰੀ ਵਿਧਵਾ ਹੋ ਗਈ I
ਚ੍ਚਦਰ ਪਾਉਣ ਲਈ ਦੁੱਖਾ ਦਾ ਲਾੜਾ ਦੇ ਜਾ II
ਤੇਰੀ ਉਡੀਕ 'ਚ ਬੈਠਾ ਕਿਤੇ ਉਠ ਨਾ ਜਾਵਾਂ I
ਜੌੜਾ ਨੂੰ ਗਲਾਉਣ ਲਈ ਕੋਈ ਪਾਰਾ ਦੇ ਜਾ I
ਤੇਰੇ ਅੱਗੇ ਸਿਰ ਨਾ ਚੁੱਕ ਲਵਾਂ 'ਨੁਦਰਤ' I
ਇਲਜ਼ਾਮ ਕੋਈ ਮੇਰੇ ਸਿਰ ਭਾਰਾ ਦੇ ਜਾ II